Thus Spoke Baba Tora
Pick axes were still a novelty
When the Hill Road was built
Before that, there used to be hoes
[You know our Gaam, the blacksmith? His granddad was quite good. He would heat the iron, other blokes would beat it into shape. Now, even Gaam’s sons have enlisted]
When the first draft ended, the White Men said, these hill people are men of their word. They joined up when times were tough.
Many young men went, from all villages.
Some came back, some were taken prisoner.
[The Ahrari Mullah would say in his sermon, they have been eating mules, have been firing inside Kaaba; who knows, maybe he was right’]
There were some official letters [An eyewitnesses had seen the body]
Some mothers were still waiting,
For any news,
Even an offiial letter
The White Men started the Mohar road
People were thankful
Ganpat was the contractor
His bungalow is down the hill on the left side
The accountants and bookkeepers were Hindus
[They said, Muslims can’t write]
Workers, mates and storekeepers were locals.
The white men decided,
I was quite grown up;
Kept me as a mate
Your granddad had a fuzz
Times were tough
The bookkeeper said give him four annas
The rest were getting eight annas
I said ‘look at his work,
He is a healthy honest lad’
The deal closed at six annas.
In the morning the call would sound
The store keeper would issue what he called ‘qupment’
Pick axes, shovels, excavators, pounders.
Initially the pick axes were stolen
No one was the wiser
Many storekeepers were sacked
In due course,
Both parties compared notes,
And decided
‘The rulers and the ruled should share the loot’
|
ਬਾਬੇ ਤੋਰੇ ਦਾ ਦਰਸ
ਗੇਂਤੀ ਪੋਂਦ ਪੋਂਦ ਆ ਆਮ ਹੋਈ
ਜਦ ਸੜਕ ਮਹਾੜ ਦੀ ਬਨੇ
[ ਓਸ ਤੋਂ ਪਹਲੋਂ ਕਹਿਆਂ ਬੰਦਿਆਂ,
ਏਹ ਗਾਮ, ਜੇਹੜਾ ਲੋਹਾਰ ਏ,
ਏਹਦਾ ਦਾਦਾ, ਚੰਗਾ ਹਥ ਆਹੁਸ.
ਲੋਹਾ ਤਓਨਾ, ਜਟਾਂ ਕੁਟ ਵਦਾਨਾਂ
ਮੁੰਆ ਬਨਓਨਾ
ਹੁਨ ਤਾਂ, ਗਾਮ ਦੇ ਛੋਹਰ ਬੇ
ਭਰਤੀ ਆਨ ਥਈਂ]
ਪਹਲੀ ਲਾਮ ਤਰਟੀ, ਗੋਰੇ ਆਖਨ,
' ਏਹ ਪਹਾੜ ਦੀ ਪਟੀ,
ਪਕੇ ਵਟੇ ਦੇ ਲੋਕ
ਕ਼ੋਲ ਨਭਓਂ
ਭਰਤਿਆਂ ਬਹੋਂ ਪਚਾਈਆਂ'
[ ਵ��਼ਤ ਦਨਾ ਆਹਾ]
ਢੇਰ ਜਵਾਨ ਵੰਜਾਤੇ
ਸਬ ਗਰਾਵਾਂ ਦੇ
ਕਝ ਮੜ ਆਏ, ਕ਼ੇਦੀ ਆਹੇ
[ ਪਛੋਂ ਹਰਾਰੀ ਮੋਲਬੀ ਵਾਜ਼ ਸਨਾਵੇ
ਅਖੇ ਖਚਰ ਖਾਂਦੇ ਰਹੇ
ਕਾਬੇ ਵੰਜ ਕਾ ਫ਼ੇਰ ਵਗਾਂਦੇ ਰਹੇ
ਖ਼ੋਰੇ ਹੋਸੇ]
ਕਝਾਂ ਦਿਆਂ ਚਠਿਆਂ ਆਈਆਂ
ਪਕਿਆਂ[ ਅਖੇ ਅਖੇਂ ਡਠੀ ਲਾਸ਼ ਕਈਂ ਨਾਲ ਦੇ]
ਕਝਾਂ ਦਿਆਂ ਮਾਵਾਂ ਰਾਹ ਅਡੇਕੰ
ਕਝ ਤਾਂ ਆਵੇ
ਭਾਵੇਂ ਪਕੀ ਚਠੇ
ਗੋਰਿਆਂ ਸੜਕ ਮਹਾੜ ਦੀ ਛੋਈ
ਲੋਕਾਂ ਦਾ ਸ਼ਕਰਾਂਹ
ਗੰਪਤ ਠੇਕੇ ਦਾਰ ਆਹਾ
ਲਾਹੰਦੇ ਵੇਹੰਦਿਆਂ ਬੰਗਲਾ ਜੇਸ ਦਾ ਸੜਕ ਦੇ ਖਬੇ
ਹੰਦੋ ਰਖੇ ਮੰਸ਼ੀ ਮਸ਼ਦੇ
[ ਅਖੇ ਮਸਲੇ ਲੇਖਾ ਰਖ ਨਾਂ ਜਾਨੰ]
ਕਾਰ ਕਰੰਦੇ, ਮੇਟ, ਸਟੋਰੇ
ਲੋਕਲ ਹੋਸੰ
ਗੋਰਿਆਂ ਮਥਿਆ
ਮੇਂ ਕਝ ਅਮਰੋਂ ਪਕਾ ਹਸ
ਮੇਟ ਰਖਿਓ ਨੇਂ
ਦਾਦਾ ਤੇਂਡਾ, ਰੇਹ ਪਈ ਲਾਹੰਦੇ
ਓਖਾ ਸਭ ਦਾ ਵੇਲਾ ਆਹਾ
ਮੰਸ਼ੀ ਆਖੇ ਦਿਓ ਚਵਾਨੇ
ਹੋਰਾਂ ਨੋਂ ਹਈ ਲਗ ਅਠਾਨੇ
ਮੇਂ ਆਖਾਂ, ਭਲਾ ਕਮ ਤਾਂ ਵੇਖੋ
ਛੋਹਰ ਨਿਰਵਆ ਨੇਤ ਨਿਰੋਈ
ਛੇਂ ਆਨੇ ਪਘਾਰ ਮਕਾਈ
ਧਮੀ ਹੋਵੇ, ਸਦ ਪੁਕਾਰੇ
ਆਨ ਸਟੋਰੀ' ਇਸ਼ੋ' ਲਾਵੇ
ਗੇਂਤੀ, ਬੇਲਚਾ, ਝਬਲ, ਵਦਾਂ
ਕੁਪਮੰਟ ਆਖੰ
ਪੋਂਦ ਪੋਂਦ ਤਾਂ ਗੇਂਤਿਆਂ ਚੋਰ
ਲੁਕ ਛੁਪ ਜਓਂ
ਨਿਤ ਸਟੋਰੀ ਗਿੰਤੀ ਭਰਦਿਆਂ
ਨੋਕਰਿਓਂ ਜਓਂ
ਹੋਂਦੇ ਕਰਦਿਆਂ
ਦੋਹਾਂ ਧਰਾਂ ਭੇਤ ਵੰਡਾਏ
ਆਹਦੇ ਵਦੇ
' ਰਾਜਾ ਰੱਯਤ, ਰਲ ਮਿਲ ਖਾਏ'
|
بابے طورے دا درس
گینتی پوند پوند آ عام ہوئی
جد سڑک مہاڑ دی بنی
اوس توں پہلوں کہیاں بندیاں
ایہہ گام، جیہڑا لوہار اے
ایہدا دادا، چنگا ہتھ آہُس۔
لوہا تاونا، جٹاں کُٹ وداناں
مُنہ بناونا
ہُن تاں، گام دے چھوہر بی
بھرتی آن تھئین
پہلی لام ترٹی، گورے آکھن
'ایہہ پہاڑ دی پٹی
پکے وٹے دے لوک
قول نبھاون
بھرتیاں بہوں پچائیاں'
وقت دنا آہا
ڈھیر جوان ونجاتے
سب گراواں دے
کجھ مڑ آئے، قیدی آہے
پچھوں حراری مولبی وعظ سناوے
اکھے کھچر کھاندے رہے
کابے ونج کہ فیر وگاندے رہے
خورے ہوسی
کجھاں دیاں چٹھیاں آئیاں
پکیاں اکھے اکھیں ڈٹھی لاش کئیں نال دے
کجھاں دیاں ماواں راہ اڈیکن
کجھ تاں آوے
بھاویں پکی چٹھی
گوریاں سڑک مہاڑ دی چھوئی
لوکاں دا شکرانہ
گنپت ٹھیکے دار آہا
لاہندے ویندیاں بنگلہ جیس دا سڑک دے کھبے
ہندو رکھے منشی مشدی
اکھے مسلے لیکھا رکھ ناں جانن
کار کرندے، میٹ، سٹوری
لوکل ہوسن
گوریاں متھیا
میں کجھ عمروں پکا ہس
میٹ رکھیو نیں
دادا تینڈا، ریہہ پئی لاہںدی
اوکھا سبھ دا ویلا آہا
منشی آکھے دیو چوانی
ہوراں نوں ہئی لگ اٹھانی
میں آکھاں، بھلا کم تاں ویکھو
چھوہر نِروآ نیت نِروئی
چھیں آنے پگھار مکائی
دھمی ہووے، سد پُکارے
آن سٹوری 'اِشو' لاوے
گینتی، بیلچا، جھبل، ودان
کُپمنٹ آکھن
پوند پوند تاں گینتیاں چور
لُک چھُپ جاون
نِت سٹوری گِنتی بھردیاں
نوکریوں جاون
ہوندے کردیاں
دوہاں دھراں بھیت ونڈائے
آہدے ودے
'راجا ریّت، رل مِل کھائے'
|